ਡੇਅਰੀ ਵਿਕਾਸ ਵਿਭਾਗ ਦੀ ਸਥਾਪਨਾ 1964 ਵਿੱਚ ਕੀਤੀ ਗਈ ਸੀ। ਇਸਨੂੰ ਪਸ਼ੂ ਪਾਲਣ ਵਿਭਾਗ ਤੋਂ ਅਲੱਗ ਕਰਕੇ ਬਣਾਇਆ ਗਿਆ ਤਾਂ ਜੋ ਰਾਜ ਵਿੱਚ ਡੇਅਰੀ ਖੇਤਰ ਦਾ ਸਮੂਹਿਕ ਵਿਕਾਸ ਕੀਤਾ ਜਾ ਸਕੇ। ਜ਼ਿਲ੍ਹਾ ਪੱਧਰ ‘ਤੇ ਡਿਪਟੀ ਡਾਇਰੈਕਟਰ ਡੇਅਰੀ ਜ਼ਿਲ੍ਹੇ ਦਾ ਮੁਖੀ ਹੁੰਦਾ ਹੈ ਅਤੇ ਵਿਭਾਗ ਦੇ ਕੰਮਾਂ ਦੀ ਦੇਖਭਾਲ ਕਰਦਾ ਹੈ। ਵਿਭਾਗ ਵੱਲੋਂ ਡੇਅਰੀ ਕਿਸਾਨਾਂ ਅਤੇ ਸੰਭਾਵੀ ਡੇਅਰੀ ਕਿਸਾਨਾਂ ਨੂੰ ਸਿੱਖਿਆ, ਟ੍ਰੇਨਿੰਗ ਅਤੇ ਐਕਸਟੈਂਸ਼ਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਅਤੇ ਉਹ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈ ਕੇ ਛੋਟੇ ਜਾਂ ਵਪਾਰਕ ਡੇਅਰੀ ਫਾਰਮ ਸਥਾਪਿਤ ਕਰ ਸਕਣ। ਇਸ ਦੇ ਨਾਲ ਹੀ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੀਆਂ ਨਵੀਂ ਤਕਨੀਕਾਂ ਅਪਣਾਉਣ ਲਈ ਮਦਦ ਕੀਤੀ ਜਾਂਦੀ ਹੈ। ਜ਼ਿਲ੍ਹਾ ਮੁਖੀਆਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਦੁੱਧ ਉਪਭੋਗਤਾ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਵਿੱਚ ਉਪਭੋਗਤਾਵਾਂ ਲਈ ਦੁੱਧ ਦੀ ਮੁਫ਼ਤ ਜਾਂਚ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਉਪਭੋਗਤਾਵਾਂ ਵਿੱਚ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਵਧਦੀ ਹੈ।
ਦਫ਼ਤਰ ਦਾ ਨਾਮ – ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸੰਗਰੂਰ
ਪਤਾ – ਰਣਵੀਰ ਕਾਲਜ ਰੋਡ, ਫਿਸ਼ ਫਾਰਮ ਦੇ ਨੇੜੇ, ਪਟਿਆਲਾ ਗੇਟ, ਸੰਗਰੂਰ – 148001
ਫ਼ੋਨ ਨੰਬਰ – 01672-230925
ਈਮੇਲ – dd[dot]diary[dot]sgr[at]punjab[dot]gov[dot]in
ਵੈੱਬਸਾਈਟ – https://www.dairydevpunjab.org/pddb-punjab