Close

ਮੇਲੇ ਅਤੇ ਤਿਉਹਾਰ

ਸਾਰੇ ਮੇਲੇ ਅਤੇ ਤਿਓਹਾਰ ਉਨੇ ਹੀ ਪੁਰਾਣੇ ਹਨ ਜਿੰਨੀ ਕਿ ਮਨੁੱਖ ਜਾਤੀ, ਜਿਹੜੇ ਕਿ ਮਨੁੱਖ ਦੀ ਰੋਜਾਨਾ ਦੇ ਜੀਵਨ ਤੋਂ ਥੋੜਾ ਹਟਕੇ ਕਰਨ ਅਤੇ ਇੱਕਤਰ ਹੋਣ ਦੀ ਅੰਦਰੂਨੀ ਇੱਛਾ ਤੋਂ ਨਿਕਲੇ ਹਨ। ਇਹ ਲੋਕਾਂ ਦੇ ਸਭਿਆਚਾਰਕ, ਸਮਾਜਕ ਅਤੇ ਘਰੇਲੂ ਜੀਵਨ ਤੇ ਝਾਤ ਮੁਹੱਈਆ ਕਰਵਾਉਦੇ ਹਨ। ਉਨ੍ਹਾਂ ਵਿਚੋਂ ਕਈ ਗਾਥਾਵਾਂ ਉੱਤੇ ਅਧਾਰਤ ਹਨ ਅਤੇ ਅਲੌਕਿਕ ਸ਼ਕਤੀਆਂ ਵਾਲੇ ਦੇਵੀ ਦੇਵਤਿਆਂ ਅਤੇ ਵਿਅਕਤੀਆਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਖੁਸ਼ ਕਰਨ ਇੱਛਾਵਾਂ ਦੀ ਪੂਰਤੀ ਔਕੜਾਂ ਨੂੰ ਦੂਰ ਭਜਾਉਣ ਅਤੇ ਬੀਮਾਰੀਆਂ ਠੀਕ ਕਰਨ ਲਈ ਉਨ੍ਹਾਂ ਨੁੰ ਖੁਸ਼ ਕਰਨ ਦੇ ਮੰਤਵ ਲਈ ਹੁੰਦੇ ਹਨ। ਗਿਆਨ ਦਾ ਪਸਾਰ ਅਤੇ ਕੁਦਰਤ ਅਤੇ ਬੀਮਾਰੀਆਂ ਉਪੱਰ ਮਨੁੱਖ ਦੇ ਹੌਲੀ ਹੌਲੀ ਨਿਯੰਤ੍ਰਣ ਕਰਨ ਨਾਲ ਪੁਰਾਣੀਆਂ ਗਾਥਾਵਾਂ ਵਿਚ ਵਿਸ਼ਵਾਸ ਘੱਟ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਕਈ ਮੇਲਿਆਂ ਅਤੇ ਤਿਓਹਾਰਾਂ ਦੀ ਮਹੱਤਤਾ ਤੇਜੀ ਨਾਲ ਘੱਟ ਰਹੀ ਹੈ। ਇਨ੍ਹਾਂ ਗਾਥਾਵਾਂ ਅਤੇ ਮੇਲਿਆਂ ਅਤੇ ਤਿਓਹਾਰਾਂ ਦੇ ਲੁਪਤ ਹੋਣ ਤੋਂ ਪਹਿਲਾਂ ਇਨ੍ਹਾਂ ਦਾ ਰਿਕਾਰਡ ਸੰਭਾਲਣਾ ਬਹੁਤ ਮਹੱਤਵਪੂਰਣ ਹੈ ਕਿਉਂਕਿ ਇਹ ਮਨੁੱਖੀ ਕਲਪਨਾ ਦੀ ਉਸ ਉਡਾਨ ਨੂੰ ਦਰਸਉਂਦੇ ਹਨ ਜਦੋਂ ਇਹ ਤਰਕਵਾਦ ਨਾਲ ਦੂਸਿਤ ਨਹੀਂ ਹੋਇਆ ਸੀ।

ਸਮਾਜਕ-ਧਾਰਮਕ ਪਰਵ੍ਰਿਤੀ ਦੇ ਤਿਉਹਾਰ ਸਮਰਪਣ ਅਤੇ ਅਨੰਦ ਦਾ ਮਹੌਲ ਮੁਹੱਈਆਂ ਕਰਦੇ ਹਨ। ਕਈ ਤਿਉਹਾਰ ਮੌਸਮੀ ਤਬਦੀਲੀਆਂ ਕਾਰਣ ਮਨਾਏ ਜਾਂਦੇ ਅਤੇ ਕਈ ਸਥਾਨਕ ਹੁੰਦੇ ਹਨ ਅਤੇ ਕਿਸੇ ਸਥਾਨ, ਸੰਤ ਜਾਂ ਪੀਰ ਨਾਲ ਜੁੜੇ ਹੁੰਦੇ ਹਨ। ਸਰਕਾਰ, ਧਾਰਮਕ ਅਤੇ ਸਮਾਜਕ ਸੰਗਠਨ ਅਤੇ ਕਾਰੋਬਾਰੀ ਫਰਮਾਂ ਪ੍ਰਚਾਰ ਲਈ ਇਨ੍ਹਾਂ ਮੇਲਿਆਂ ਅਤੇ ਤਿਓਹਾਰ ਦਾ ਲਾਭ ਉਂਠਾਉਂਦੀਆਂ ਹਨ ਜਿਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੁੰਦੇ ਹਨ।

ਇਸ ਜ਼ਿਲ੍ਹੇ ਵਿਚ ਵੀ ਨਾਲ ਲਗਦੇ ਜ਼ਿਲ੍ਹਿਆਂ ਦੀ ਤਰ੍ਹਾਂ ਧਾਰਮਕ ਤਿਓਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਗੁਰਪੂਰਬ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਤਿਓਹਾਰ ਹਨ ਜਿਹੜੇ ਗੁਰੂਆਂ ਲਈ ਬਹੁਤ ਸਰਧਾ ਅਤੇ ਪਿਆਰ ਨਾਲ ਮਨਾਏ ਜਾਂਦੇ ਹਨ। ਹਿੰਦੂ ਵੀ ਬਹੁਤ ਵੱਡੀ ਗਿਦਤੀ ਵਿਚ ਇਸ ਵਿਚ ਸ਼ਾਮਲ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਅਤ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬਾਂ ਅਤੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਤੇ ਵੱਡੇ ਦੀਵਾਨ ਸਜਾਏ ਜਾਂਦੇ ਹਨ। ਫਰਵਰੀ ਵਿਚ ਗੁਰੂ ਰਵਿਦਾਸ ਦਾ ਗੁਰਪੂਰਬ ਵੀ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਕ ਸ਼ਿਵਰਾਤਰੀ, ਹੋਲੀ, ਅਸਟਮੀ, ਦੁਸਹਿਰਾ, ਦੀਵਾਲੀ, ਟਿੱਕਾ, ਰਾਮ ਨੌਮੀ, ਨਿਰਜਲਾ ਇਕਾਦਸੀ, ਗੁੱਗਾ ਨੌਮੀ ਆਦਿ ਧਾਰਮਿਕ ਤਿਓਹਾਰਾਂ ਨੂੰ ਮਨਾਉਣ ਵਿਚ ਵੀ ਲੋਕ ਬਹੁਤ ਜ਼ਸ਼ ਅਤੇ ਉਤਸ਼ਾਹ ਵਿਖਾਉਂਦੇ ਹਨ। ਲੋਹੜੀ, ਮਾਘੀ , ਬਸੰਤ ਅਤੇ ਵਿਸਾਖੀ ਦੇ ਮੌਸਮੀ ਵਿਓਹਾਰ ਵੀ ਲੋਕ ਬਹੁਤ ਧੂਮ-ਧਾਮ ਨਾਲ ਮਨਾਉਦੇ ਹਨ।

ਜਨਮ ਅਸ਼ਟਮੀ, ਸੰਗਰੂਰ ਦੀ ਜਨਮ ਅਸ਼ਟਮੀ ਵੀ ਵਿਸ਼ੇਸ਼ ਜਿਕਰਯੋਗ ਹੈ। ਸੰਗਰੂਰ ਦੇ ਸਾਰੇ ਲੋਕ ਹੀ ਭਾਂਵੇ ਉਹ ਕਿਸੇ ਵੀ ਜਾਤੀ ਜਾਂ ਧਰਮ ਦੇ ਹੋਣ, ਜਨਮ-ਅਸ਼ਟਮੀ ਮਨਾਉਣ ਵਿਚ ਸ਼ਾਮਲ ਹੁੰਦੇ ਹਨ। ਗੁੱਗਾ ਨੌਮੀ ਦਾ ਮੇਲਾ ਜ਼ਿਲੇ ਵਿਚ ਕਈ ਥਾਵਾਂ ਤੇ ਮਨਾਇਆ ਜਾਂਦਾ ਹੈ।

ਦੁਸ਼ਹਿਰਾ ਜ਼ਿਲੇ ਦੇ ਸਾਰੇ ਸ਼ਹਿਰਾਂ ਵਿਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸੰਗਰੂਰ ਜ਼ਿਲ੍ਹੇ ਵਿਚ ਖਾਸ ਕਰ ਮਲੇਰਕੋਟਲਾ ਵਿਚ ਮੁਸਲਮਾਨਾਂ ਦੀ ਗਿਣਤੀ ਹੈ। ਅਸਲ ਵਿਚ ਸੰਗਰੂਰ ਹੀ ਸਰਿਫ ਪੰਜਾਬ ਦਾ ਅਜਿਹਾ ਜ਼ਿਲ੍ਹਾ ਹੈ ਜਿਥੇ ਮੁਸਲਮਾਨਾਂ ਦੀ ਘੱਟ ਗਿਣਤੀ ਹੈ। ਉਹ ਆਪਣੇ ਤਿਉਹਾਰ ਬਹੁਤ ਹੀ ਭਾਵੁਕ ਹੋ ਕੇ ਮਨਾਉਂਦੇ ਹਨ। ਉਨ੍ਹਾਂ ਦੇ ਪ੍ਰਮੁੱਖ ਤਿਉਹਾਰ ਹਨ ਮੋਹਰੱਮ, ਸਬ-ਏ-ਬਾਰਾਤ ਰਮਜਾਨ ਈਦ ਉਲ ਫਿਤਰ ਅਤੇ ਈਦ-ਉਲ-ਜੂਹਾ। ਜੈਨੀਆਂ ਵਿਚਕਾਰ ਮਹਾਂਵੀਰ ਜੈਯੰਤੀ ਭਗਵਾਨ ਮਹਾਂਵੀਰ ਦੀਆਂ ਤਸਵੀਰਾਂ ਨਾਲ ਸੌਭਾ ਯਾਤਰਾ ਕੱਢ ਕੇ ਮਨਾਇਆ ਜਾਂਦਾ ਹੈ। ਜੈਨੀ ਉਸ ਦਿਨ ਬਰਤ ਰੱਖਦੇ ਹਨ। ਜਯੰਤੀ ਦੈਤ (ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਆਉਂਦੀ ਅਤੇ ਮੂਨਕ ਵਿਖੇ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ) ਰਾਸ਼ਟਰੀ ਤਿਉਹਾਰ ਗਣਤੰਤਰ ਦਿਵਸ (26 ਜਨਵਰੀ) ਸਵਤੰਤਰਤਾ ਦਿਵਸ (15 ਅਗਸਤ), ਗਾਂਧੀ ਜਯੰਤੀ (2 ਅਕਤੂਬਰ) ਹਨ। ਅਸਲ ਵਿਚ ਲੋਕਾਂ ਤੋਂ ਇਲਾਵਾ ਸਰਕਾਰ ਵੀ ਰਾਸ਼ਟਰੀ ਤਿਉਹਾਰਾ ਨੂੰ ਮਨਾਉਣ ਵਿਚ ਸਰਗਰਮੀ ਨਾਲ ਸ਼ਾਮਲ ਹੁੰਦੀ ਹੈ।

ਉਪਰੋਕਤ ਮੇਲਿਆਂ ਅਤੇ ਤਿਉਹਾਰਾਂ ਤੋਂ ਇਲਾਵਾ ਕਈ ਅਜਿਹੇ ਵਿਸ਼ੇਸ ਸਥਾਨ ਮੇਲੇ ਹਨ, ਜਿਹੜੇ ਜਿਲ੍ਹੇ ਦੇ ਲੋਕ ਮਨਾਉਦੇ ਹਨ।

ਗਊ ਹੱਤਿਆ ਮੁਹਿਮ ਦੇ ਸਬੰਧ ਵਿਚ 66 ਨਾਮਧਾਰੀਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਕੂਕਾ ਸ਼ਹੀਦੀ ਦਿਵਸ ਜਾਂ ਕੂਕਾ ਮੇਲਾ ਹਰ ਸਾਲ ਮਲੇਰਕੋਟਲਾ ਵਿਖੇ 17 ਅਤੇ 18 ਜਨਵਰੀ ਨੂੰ ਮਨਾਇਆ ਜਾਂਦਾ ਹੈ। (17 ਅਤੇ 18 ਜਨਵਰੀ 1872 ਨੂੰ ਅੰਗਰੇਜ਼ ਸਰਕਾਰ ਵੱਲੋਂ 68 ਨਾਮਧਾਰੀਆਂ ਨੂੰ ਗੋਰੀ ਮਾਰ ਦਿੱਤੀ ਗਈ ਸੀ) ਮਲੇਰਕੋਟਲਾ ਵਿਖੇ ਬਾਬਾ ਰੋਡਾ ਜੀ ਸਮਾਧ ਤੇ ਸਬੰਤ ਪੰਚਮੀ ਦਾ ਮੇਲਾ ਲੱਗਦਾ ਹੈ। ਇਕ ਹੋਰ ਸਥਾਨਕ ਧਾਰਮਕ ਮੇਲਾ, ਮੇਲਾ ਹਜਰਤ ਸ਼ੇਖ ਸਦਰ-ਉਦ-ਦੀਨ, ਸ਼ੇਖ ਸਦਰ-ਉਨ-ਦੀਨ ਦੀ ਯਾਦ ਵਿਚ ਜਿਸ ਨੇ ਬਹਿਲੋਲ ਲੋਧੀ ਦੇ ਸਮੇਂ ਦੌਰਾਨ ਮਲੇਰਕੋਟਲਾ ਰਿਆਸਤ ਦੀ ਨੀਂਹ ਰੱਖੀ ਸੀ, ਦੀ ਯਾਦ ਵਿਚ ਲੱਗਦਾ ਹੈ। ਨਿਰਜਲਾ ਇਕਾਦਸ਼ੀ ਦਾ ਤਿਓਹਾਰ ਵੀ ਬਹੁਤ ਜੋਸ਼ ਨਾਲ ਮਨਾਇਆ ਜਾਂਦਾ ਹੈ ਜਿਥੇ ਸ਼ਰਧਾਲੂ ਇਸ਼ਨਾਨ ਕਰਦੇ ਹਨ ਅਤੇ ਸਮਾਧ ਤੇ ਫੁੱਲਾਂ ਅਤੇ ਪਤਾਸਿਆਂ ਦਦਾ ਪ੍ਰਸਾਦ ਚੜ੍ਹਾਉਂਦੇ ਹਨ।

ਸੰਗਰੂਰ ਤਹਿਸੀਲ ਵਿਚ ਨਨਕਿਆਣਾ ਸਾਹਿਬ ਵਿਖੇ ਵੱਡਾ ਵਿਸਾਖੀ ਦਾ ਮੇਲਾ ਲਗਦਾ ਹੈ।

ਘਰਾਚੋਂ (ਤਹਿਸੀਲ ਸੰਗਰੂਰ) ਵਿਖੇ ਗੁੱਗਾ ਮਾੜੀ ਉੱਤੇ ਲੋਕਾਂ ਦੀ ਵੱਡੀ ਗਿਣਤੀ ਆਉਂਦੀ ਹੈ। ਇਹ ਅਗਸਤ ਸਤੰਬਰ ਮਹੀਨੇ ਵਿਚ ਚਾਰ ਦਿਨਾਂ ਦੇ ਸਮੇਂ ਲਈ ਮਨਾਇਆ ਜਾਂਦਾ ਹੈ। ਇੱਕ ਹੋਰ ਮੇਲਾ ਫਰਵਰੀ-ਮਾਰਚ ਦੇ ਮਹੀਨੇ ਵਿਚ ਤਿੰਨ ਦਿਨਾਂ ਦੇ ਸਮੇਂ ਲਈ ਘਰਾਚੋ ਵਿਚ ਮੇਲਾ ਕੁਟੀ ਲਗਦਾ ਹੈ। ਇਹ ਹਿੰਦੂਆਂ ਅਤੇ ਸਿੱਖਾਂ ਦੋਹਾਂ ਖਾਸ ਕਰ ਘੁੰਮਣ ਜੱਟਾਂ ਵਲੋਂ ਮਨਾਇਆ ਜਾਂਦਾ ਹੈ। ਸ਼ਰਧਾਲੂ ਬਾਬਾ ਫਕੀਰਾ ਦੀ ਸਮਾਧ ਤੇ ਭੇਟਾਂ ਚੜਾਉਂਦੇ ਹਨ ਜ਼ੋ ਉਥੇ 400-500 ਸਾਲ ਪਹਿਲਾਂ ਰਹਿੰਦੇ ਸਨ। ਇਸ ਅਵਸਰ ਤੇ ਗਾਉਣ ਵਾਲੀਆਂ ਅਤੇ ਗਿੱਧਾ ਪਾਰਟੀਆਂ ਆਪਣਾ ਪ੍ਰਦਰਸ਼ਨ ਕਰਦੀਆਂ ਹਨ। ਇਸ ਮੌਕੇ ਤੇ ਖੇਡੀ ਜਾਂਦੀ ਕੁਸ਼ਤੀ ਨੂੰ ਵੇਖਣ ਬਹੁਤ ਦਰਸ਼ਕ ਆਉਂਦੇ ਹਨ।

ਮੇਲਾ ਗੁਰਦੁਆਰਾ ਭਾਈ ਮਨੀ ਸਿੰਘ ਨਾਂ ਦਾ ਵੱਡਾ ਮੇਲਾ ਭਾਈ ਮਨੀ ਸਿੰਘ ਦੀ ਸ਼ਹੀਦੀ ਦੀ ਯਾਦ ਵਿਚ ਤਿੰਨ ਦਿਨਾਂ ਦੇ ਸਮੇਂ ਲਈ ਨਵੰਬਰ-ਦਸੰਬਰ ਦੇ ਮਹੀਨੇ ਵਿਚ ਲੋਂਗੋਵਾਲ ਵਿਖੇ ਲਗਦਾ ਹੈ। ਕੁਸ਼ਤੀ ਕਬੱਡੀ ਅਤੇ ਹੋਰ ਖੇਡਾਂ ਇਸ ਮੇਲੇ ਦੀਆਂ ਵਿਸ਼ੇਸ਼ਤਾਵਾਂ ਹਨ। ਮੇਲਾ ਕਾਲੀ ਦੇਵੀ ਅਤੇ ਜਨਮ ਅਸ਼ਟਮੀ ਵੀ ਸੰਗਰੂਰ ਦੇ ਮਹੱਤਵਪੂਰਨ ਮੇਲੇ ਹਨ। ਸੁਨਾਮ ਵਿਚ ਮੇਲਾ ਸਮਾਧ ਬਾਬਾ ਮਨਸਾ ਰਾਮ ਨਾਂ ਦੇ ਸੰਤ ਦੀ ਸਮਾਧ ਤੇ ਸਤੰਬਰ-ਅਕਤੂਬਰ ਮਹੀਨੇ ਵਿਚ 1 ਦਿਨ. ਲਈ ਲਗਦਾ ਹੈ। ਇੱਕ ਹੋਰ ਮੇਲਾ ਮੇਲਾ ਪੀਰ ਬਨੋਈ ਪੀਰ ਖਵਾਜਾ ਮਹਿਮੂਦ ਬਨੋਈ ਜਿਨ੍ਹਾਂ ਦਾ ਮਕਬਰਾ ਉਥੇ ਮੌਜੂਦ ਹੈ ਦੀ ਯਾਦ ਵਿਚ ਮਾਰਚ-ਅਪ੍ਰੈਲ ਦੇ ਮਹੀਨੇ ਤਿੰਨ ਦਿਨਾਂ ਲਈ ਲਗਦਾ ਹੈ। ਪਰ ਪਾਕਿਸਤਾਨ ਵਿਚ ਮੁਸਲਮਾਨਾਂ ਦੇ ਪ੍ਰਵਾਨਤ ਕਰਨ ਨਾਲ ਇਸ ਸਥਾਨਕ ਮੇਲੇ ਦੀ ਮਹੱਤਤਾ ਘੱਟ ਗਈ ਹੈ। ਉਧਰ ਸਿੰਘ ਜਿਸਨੇ 1919 ਦੇ ਜਲਿਆਂਵਾਲੇ ਬਾਗ ਦੇ ਦੁਖਾਂਤ ਦੇ ਜਿੰਮੇਵਾਰ ਸਰ ਮਾਈਕਲ ਓ ਡਾਇਰ ਨੂੰ ਗੋਲੀ ਮਾਰੀ