Close

ਚਾਈਲਡਲਾਈਨ (1098)

ਚਾਈਲਡਲਾਈਨ (1098)

ਚਾਈਲਡਲਾਈਨ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਦੀ ਜ਼ਰੂਰਤ ਵਾਸਤੇ  24 ਘੰਟੇ, ਐਮਰਜੈਂਸੀ ਟੋਲ ਫ੍ਰੀ ਫ਼ੋਨ ਸੇਵਾ ਹੈ | ਕੋਈ ਵੀ ਬੱਚਾ ਜਾਂ ਸੰਬੰਧਤ ਬਾਲਗ ਇਸ ਸੇਵਾ ਨੂੰ ਵਰਤਣ ਲਈ 1098 ਡਾਇਲ ਕਰ ਸਕਦਾ ਹੈ|  ਇਹ ਭਾਰਤ ਸਰਕਾਰ ਦੀ ਔਰਤ ਅਤੇ ਬਾਲ ਵਿਕਾਸ ਮੰਤਰਾਲੇ ਦਾ ਪ੍ਰਾਜੈਕਟ ਹੈ. ਵਰਤਮਾਨ ਵਿੱਚ ਚਾਈਲਡਲਾਈਨ ਦੇਸ਼ ਦੇ 328 ਸ਼ਹਿਰਾਂ / ਜ਼ਿਲ੍ਹਿਆਂ ਵਿੱਚ ਕੰਮ ਕਰ ਰਿਹਾ ਹੈ ਅਤੇ ਇੱਕ ਸਾਲ ਵਿੱਚ 15 ਲੱਖ ਤੋਂ ਵੱਧ ਕਾਲਾਂ ਦਾ ਜਵਾਬ ਦਿੰਦਾ ਹੈ| ਚਾਈਲਡਲਾਈਨ ਇੰਡੀਆ ਫਾਊਂਡੇਸ਼ਨ (ਸੀ ਆਈ ਆਈ ਐੱਫ)  ਭਾਰਤ ਭਰ ਵਿਚ ਇਸ ਸੁਵਿਧਾ ਦੀ ਸ਼ੁਰੂਆਤ ਕਰਨ ਅਤੇ ਇਸਦੀ ਨਿਗਰਾਨੀ ਕਰਨ ਲਈ ਭਾਰਤ ਸਰਕਾਰ ਦੁਆਰਾ ਨਿਯੁਕਤ  ਕੀਤੀ ਗਈ ਸੰਸਥਾ ਹੈ |

ਚਾਈਲਡਲਾਈਨ  ਭਾਰਤ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇਨਟੈਗਰੇਟਿਡ ਬਾਲ ਸੁਰੱਖਿਆ ਸਕੀਮਾਂ (ਆਈ.ਸੀ.ਪੀ.ਐਸ.) ਦਾ ਇਕ ਅਟੁੱਟ ਹਿੱਸਾ ਹੈ| ਸੰਗਰੂਰ ਵਿਚ ਚਾਈਲਡਲਾਈਨ ਸੇਵਾ ਸ਼ੁਰੂ ਕੀਤੀ ਜਾ ਚੁਕੀ ਹੈ|

ਵੈੱਬਸਾਈਟ: – http://www.childlineindia.org.in